ਇਕ ਬਹੁਤ ਹੀ ਦੁਖਦਾਈ ਅਤੇ ਪ੍ਰੇਸ਼ਾਨ ਕਰਨ ਵਾਲਾ ਸਮਾਜਿਕ ਮੁਦਾ ਹੈ। ਬਦਕਿਸਮਤੀ ਨਾਲ ਸਾਡੇ ਸਮਾਜ ਵਿਚ ਵੀ ਅਜਿਹੀਆਂ ਘਟਨਾਵਾਂ ਦਾ ਕਾਫੀ ਹਿੱਸਾ ਦੇਖਿਆ ਗਿਆ ਹੈ l ਇਹ ਕਤਲ ਅਕਸਰ ਪਾਰਿਵਾਰਿਕ ਸਨਮਾਨ ਨੂੰ ਸੁਰੱਖਿਅਤ ਰੱਖਣ ਲਈ ਗੁੰਮਰਾਹਕੁੰਨ ਧਾਰਨਾਵਾਂ ਦੁਆਰਾ ਪ੍ਰੇਰਿਤ ਹੁੰਦੇ ਹਨ ਅਤੇ ਇਹ ਸਾਡੇ ਸਮਾਜ ਵਿਚ ਮੌਜੂਦ ਗੁੰਝਲਾਂ ਤੇ ਬੁਰਾਇਆਂ ਦੀ ਯਾਦ ਦਿਵਾਉਂਦੇ ਹਨ ।
ਪੰਜਾਬ ਵਿਚ ਹੋਰ ਖੇਤਰਾਂ ਵਾਂਗ honor killing ਮੁੱਖ ਤੌਰ ਤੇ ਸੱਭਿਆਚਾਰਕ ਨਿਯਮਾਂ, ਪਰਵਾਰਿਕ ਵਕਾਰ ਅਤੇ ਸਮਾਜਿਕ ਉਮੀਦਾਂ ਨਾਲ ਜੁੜੀ ਹੋਈ ਹੈ। ਇਨਾਂ ਦੁਖਦਾਈ ਘਟਨਾਵਾਂ ਵਿਚ ਅਕਸਰ ਉਹ ਨੌਜਵਾਨ ਵਿਅਕਤੀ ਸ਼ਾਮਿਲ ਹੁੰਦੇ ਹਨ ਜੋ ਆਪਣੇ ਜੀਵਨ ਸਾਥੀ ਦੀ ਚੋਣ ਖੁਦ ਕਰਕੇ ਅਤੇ ਗੇਰ ਰਵਾਇਤੀ ਰਸਤਿਆਂ ਨੂੰ ਲੈ ਕੇ ਰਵਾਇਤੀ ਨਿਯਮਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਕਰਦੇ ਹਨ। ਜਿਸ ਕਾਰਨ ਪਰਿਵਾਰ ਦਾ ਇਹ ਮੰਨਣਾ ਹੈ ਕਿ ਅਜਿਹੀਆਂ ਨਾ ਮਨਜੂਰ ਹਰਕਤਾਂ ਕਰਕੇ ਉਹ ਪਰਿਵਾਰ ਦਾ ਨਾਮ ਖਰਾਬ ਕਰ ਰਹੇ ਹਨ।
ਹਾਲ ਹੀ ਵਿਚ ਅੰਮ੍ਰਿਤਸਰ ਦੇ ਇਕ ਪਿੰਡ ਵਿਚ ਵਾਪਰੀ ਘਟਨਾ ਨੇ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਤੇ ਬੋਹਤ ਵੱਡੇ ਗਰੁੱਪ ਨੇ ਇਸ ਘਟਨਾ ਨੂੰ ਜਾਇਜ ਠਹਿਰਾਉਂਦੇ ਹੋਏ very good ਦੇ commets ਵੀ ਪਾਏ। ਜਿਸ ਤੋ ਪਤਾ ਲੱਗਦਾ ਹੈ ਕਿ ਸਮਾਜ ਵਿਚ ਬੋਹਤ ਵੱਡਾ ਗਰੁੱਪ ਇਸੇ ਬਿਰਤੀ ਦਾ ਮਾਲਿਕ ਹੈ। ਮੈਂ ਮੰਨਦੀ ਹਾਂ ਕਿ ਲੜਕੀ ਨੇ ਗ਼ਲਤੀ ਕੀਤੀ ਸੀ, ਗਲਤੀਆਂ ਸਭ ਕੋਲੋਂ ਹੁੰਦੀਆਂ ਹਨ ਪਰ ਇਸ ਗ਼ਲਤੀ ਦੀ ਏਡੀ ਵੱਡੀ ਸਜਾ ਕੇ ਉਸ ਨੂੰ ਕਤਲ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਮੋਟਰਸਾਈਕਲ ਪਿਛੇ ਬਨ ਕੇ ਸਾਰੇ ਇਲਾਕੇ ਵਿਚ ਘੁਮਾਇਆ ਜਾਏ, ਕਿੰਨਾ ਸ਼ਰਮਨਾਕ ਤੇ ਘਿਨਾਉਣਾ ਮੰਨਜਰ ਹੋਏਗਾ। ਇਹ ਕਾਰਾ ਕਰਨ ਵਾਲਾ ਬਾਪ ਖੁਦ ਵੀ ਇਕ ਉੱਚ ਪੱਧਰੀ criminal ਬਿਰਤੀ ਦਾ ਮਾਲਿਕ ਹੋਏਗਾ।
ਸਾਡੇ ਸਮਾਜ ਵਿਚ honor killing ਦੇ ਪਿੱਛੇ ਬਹੁਮੁਖੀ ਕਾਰਨ ਹਨ। ਸਮਾਜ ਦਾ ਪੁਰਸ਼ ਪ੍ਰਧਾਨ ਢਾਂਚਾ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਅਕਸਰ ਪਰਿਵਾਰ ਵਿਚ ਮਰਦ ਮੈਂਬਰਾਂ ਦਾ ਔਰਤਾਂ ਦੇ ਜੀਵਨ ਤੇ ਕੰਟਰੋਲ ਰਹਿੰਦਾ ਹੈ, ਆਰਥਿਕ ਕਾਰਨ, ਸਿਖਿਆ ਦੀ ਕਮੀ ਅਤੇ ਅਲੱਗ ਜੀਵਨ ਦ੍ਰਿਸ਼ਟੀਕੋਣ ਵੀ ਇਸ ਦੁਖਦਾਈ ਵਰਤਾਰੇ ਵਿਚ ਯੋਗਦਾਨ ਪਾਉਂਦੇ ਹਨ।
ਪੰਜਾਬ ਵਿੱਚ honorkilling ਨਾਲ ਨਜਿੱਠਣ ਲਈ ਬਹੁਪੱਖੀ ਸੁਧਾਰਾਂ ਦੀ ਜਰੂਰਤ ਹੈ ਸਭ ਤੋਂ ਪਹਿਲਾਂ ਕਾਨੂੰਨ ਵਿਚ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਉਨਾਂ ਦੇ ਅਪਰਾਧ ਲਈ ਜਵਾਬਦੇਹ ਠਹਿਰਾਇਆ ਜਾਏ ਜਿਸ ਨਾਲ ਅਪਰਾਧੀਆਂ ਵਿਚ ਇਕ ਸਖਤ ਸੰਦੇਸ਼ ਜਾ ਸਕਦਾ ਹੈ ਇਸ ਤੋ ਇਲਾਵਾ ਜਾਗਰੂਕਤਾ ਮੁਹਿੰਮ ਚਲਾਉਣ, ਸਿੱਖਿਆ ਅਤੇ ਔਰਤਾਂ ਦੇ ਸਸ਼ਕਤੀਕਰਨ ਪ੍ਰੋਗਰਾਮਾਂ ਤਾਹਿਰ ਰਵਾਇਤੀ ਮਾਨਸਿਕਤਾ ਨੂੰ ਚੁਣੌਤੀ ਦੇਣ ਅਤੇ ਸਹਿਣਸ਼ੀਲਤਾ ਅਤੇ ਵਿਅਕਤੀਗਤ ਚੋਣਾਂ ਨੂੰ ਸਵਿਕਾਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਮੱਦਦ ਮਿਲੇਗੀ। ਇਨਾਂ ਸਾਰੇ ਉਦੇਸ਼ਾਂ ਵਿਚ ਮੀਡੀਆ ਵੀ ਸਭ ਤੋਂ ਵੱਡਾ ਮਦਦਗਾਰ ਸਾਬਿਤ ਹੋ ਸਕਦਾ ਹੈ।
ਸਮਾਜ ਵਿਚ ਆਨਰ ਕਿਲਿੰਗ ਵਿਰੁੱਧ ਲੜਾਈ ਸਮਾਜ ਦੇ ਸਮੂਹਿਕ ਯਤਨਾਂ ਦੀ ਮੰਗ ਕਰਦੀ ਹੈ। ਪਰਿਵਾਰਾਂ, ਧਾਰਮਿਕ ਨੇਤਾਵਾਂ, ਕਾਨੂੰਨ ਨਿਰਮਾਤਾਵਾਂ ਤੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ (NGO) ਨੂੰ ਅਜਿਹਾ ਵਾਤਾਵਰਣ ਬਣਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ ਜਿਥੇ ਵਿਅਕਤੀਗਤ ਚੋਣਾਂ ਦਾ ਸਨਮਾਨ ਤੇ ਮਨੁੱਖੀ ਅਧਿਕਾਰਾਂ ਨੂੰ ਬਰਕਰਾਰ ਰੱਖਿਆ ਜਾਵੇ।
ਮੈਂ, ਸਪਨਾ ਮਹਿਰਾ ਮੁਸਕਾਨ ਵੋਮੈਨ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਹੋਣ ਦੇ ਨਾਤੇ ਸਭ ਨੂੰ ਬੇਨਤੀ ਕਰਦੀ ਹਾਂ ਕਿ ਆਓ ਇਕੱਠੇ ਹੋ ਕੇ ਸਮਾਜ ਵਿਚ ਪਲ ਰਹੀਆਂ ਏਨਾ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਸੰਘਰਸ਼ ਕਰੀਏ ਅਤੇ ਸਮਾਜ ਨੂੰ ਇਕ ਨਵੀ ਮੁਸਕਾਨ ਦਈਏ।
ਧੰਨਵਾਦ
@Ngo_Darpan
8010884848
No comments:
Post a Comment